ਗਾਜਰ 'ਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਚਮੜਂ ਤੋਂ ਲੈ ਕੇ ਵਾਲਾਂ ਲਈ ਵੀ ਫਾਇਦੇਮੰਦ ਹੈ। ਠੰਡ ਦੇ ਦਿਨਾਂ 'ਚ ਗਾਜਰ ਨੂੰ ਸਲਾਦ ਦੇ ਰੂਪ, ਜੂਸ ਬਣਾ ਕੇ ਜਾਂ ਗਜ਼ਰੇਲਾ ਬਣਾ ਕੇ ਖਾਣਾ ਫਾਇਦੇਮੰਦ ਹੈ। ਗਾਜਰ ਨੂੰ ਧੁੱਪ 'ਚ ਸੁੱਕਾ ਕੇ ਇਸ ਦਾ ਪਾਊਡਰ ਬਣਾ ਲਓ, ਜਿਸ ਨੂੰ ਤੁਸੀਂ ਸਾਲਭਰ ਖਾ ਸਕਦੇ ਹੋ। ਆਓ ਜਾਣਦੇ ਹਾਂ ਗਾਜਰ ਖਾਣ ਦੇ 10 ਫਾਇਦੇ।
1. ਇਸ 'ਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ 'ਚ ਮਦਦ ਕਰਦੀ ਹੈ।
2. ਇਸ 'ਚ ਫਾਇਬਰ ਹੁੰਦੇ ਹਨ ਜੋ ਡਾਇਜੇਸ਼ਨ ਸੁਧਾਰਨ 'ਚ ਮਦਦ ਕਰਦਾ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
3. ਇਸ 'ਚ ਵਿਟਾਮਿਨ 'ਬੀ' 6 ਹੁੰਦਾ ਹੈ। ਜਿਸ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ।
4. ਗਾਜਰ 'ਚ ਵਿਟਾਮਿਨ 'ਸੀ' ਹੁੰਦਾ ਹੈ, ਜਿਸ ਨਾਲ ਐਨਰਜੀ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।
5. ਇਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਦਿਲ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ।
6. ਗਾਜਰ 'ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਜੋੜਾਂ ਦੇ ਦਰਦ ਤੋਂ ਠੀਕ ਕਰਨ 'ਚ ਮਦਦ ਕਰਦੇ ਹਨ।
7. ਇਸ 'ਚ ਮੌਜੂਦ ਐਂਟੀ ਕਾਸਿਰਨੋਜੇਨਿਕ ਪ੍ਰਾਪਟੀਜ਼ ਕੈਂਸਰ ਤੋਂ ਬਚਾਉਣ 'ਚ ਮਦਦ ਕਰਦੀ ਹੈ।
8. ਇਸ ਨੂੰ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
9. ਗਾਜਰ 'ਚ ਫਾਇਟੋਏਸਟ੍ਰੋਜੰਸ ਹੁੰਦੇ ਹਨ ਜੋ ਮਹਾਵਾਰੀ 'ਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
10. ਗਾਜਰ 'ਚ ਬੀਟਾ ਕੈਰੋਟੀਨ ਹੁੰਦੇ ਹਨ। ਇਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।
ਗਾਂ ਦੇ ਘਿਓ ਦੀ ਰਾਤ ਨੂੰ ਇਸ ਤਰ੍ਹਾਂ ਕਰੋ ਵਰਤੋਂ
NEXT STORY